ਤੇਰੀ ਤੜਪ ਨੇ ਬਦਲੀ ਕਿਸਮਤ
ਕਿੰਜ ਤੇਰੇ ਤੇ ਕੋਈ ਗਿਲਾ ਕਰਾਂ,
ਯਾਦ ਤੇਰੀ ਨੂੰ ਜਿਉਂਦੇ ਰੱਖਣ ਲਈ
ਹਰ ਪਲ ਖੁਦ ਨੂੰ ਜ਼ਿਬਾ ਕਰਾਂ,
ਅਜੇ ਤੱਕ ਮੈਂ ਜ਼ਿੰਦਾ ਲੱਗਦਾ ਹੋਰਾਂ ਨੂੰ
ਮਨ ਦੇ ਵਿਹੜੇ ਸੂਲੀ ਮੈਂ ਤਾਂ ਨਿੱਤ ਚੜ੍ਹਾਂ,
ਪਿਆਰ ਦੇ ਸੂਰਜ ਨੂੰ ਅਰਘ ਚੜਾਵਣ ਲਈ
ਹਰ ਵਾਰ ਮੈਂ ਨੈਣੀਂ ਦਿਲ ਦਾ ਖੂਨ ਭਰਾਂ
ਝੂਠੀ ਸ਼ੁਹਰਤ ਬਦਲੇ ਸੁੱਚਾ ਦਰਦ ਵੇਚਦਾਂ
ਲੱਗੇ ਮੈਨੂੰ ਜਦ ਵੀ ਹੱਥ ਕਲਮ ਫੜਾਂ,
ਹਰ ਪਲ ਆਵਣ ਇਸਨੂੰ ਖਿਆਲ ਤੇਰੇ
ਲੱਖ ਵਾਰ ਮੈਂ ਦਿਲ ਨੂੰ ਕਬਰ ਕਰਾਂ,
ਕਿਤੇ ਦੂਰ ਹੋ ਕੇ ਵੀ ਮੇਰੇ ਅੰਦਰ ਤੂੰ
ਪਤਾ ਨਾ ਲੱਗੇ ਮੇਲ ਜਾਂ ਬ੍ਰਿਹਾ ਕਹਾਂ
ਸਾਥ ਨਹੀਂ ਬਣ ਸਕਣਾ ਤਾਂ ਦੇ ਦੁਆ
ਆਖਰੀ ਸਾਹ, ਤਾ-ਉਮਰ ਮੈਂ ਇੰਜ ਰਹਾਂ