ਜਿਸਮਾਂ ਦੀ ਬੰਜਰ ਮਿੱਟੀ ਅੰਦਰ
ਕਦੇ ਨਾ ਮਹਿਕਣ
ਰਿਸ਼ਤੇ ਪਿਆਰਾਂ ਦੇ
ਰੂਹਾਂ ਦੇ ਜ਼ਰਖੇਜ਼ ਖੇਤਾਂ ਵਿਚ
ਪਿਆਰ ਦੇ ਪਾਣੀਆਂ ਸੰਗ
ਖਿੜਦੇ ਫੁੱਲ ਰਿਸ਼ਤਿਆਂ ਦੇ,
ਜਦ ਤੂੰ ਗਾਉਂਦਾ ਸੈਂ
ਤਾਂ ਸੱਚੀ ਜਾਣੀਂ
ਮੇਰੀ ਰੂਹ ਵਿਚ
ਸੈਆਂ ਫੁੱਲਾਂ ਦੀ
ਮਹਿਕ ਭਰ ਜਾਂਦੀ,
ਫਿਰ ਤੂੰ ਵੀ ਜਿਵੇਂ
ਮਹਿਕ ਦਾ ਤਿਹਾਇਆ ਹੋਵੇਂ
ਲੈ ਉਡਿਆ ਮੇਰੀ ਰੂਹ ਨੂੰ
ਉਚੇ ਅੰਬਰਾਂ ਵੱਲ,
ਰੋਜ਼ ਮੇਰੀ ਰੂਹ ਦੇ ਖੇਤਾਂ ਸੰਗ
ਤੇਰੇ ਪਿਆਰ ਦੇ ਪਾਣੀ
ਸੰਵਾਦ ਰਚਾਉਂਦੇ
ਰੋਜ਼ ਨਵੇਂ ਫੁੱਲ ਖਿੜਦੇ
ਉਡਾਰੀ ਹੋਰ ਉਚੀ ਹੁੰਦੀ,
ਪਰ ਇਕ ਦਿਨ ਤੂੰ
ਰੂਹਾਂ ਦੀ ਪਰਵਾਜ਼ ਤੋਂ ਅੱਕ
ਕਿਹਾ ਜਿਸਮ ਬਿਨਾਂ
ਰੂਹ ਦੀ ਹੋਂਦ ਕੀ ਹੈ?
ਤੇ ਗੁੰਨ ਦਿੱਤੀ
ਮੇਰੇ ਜਿਸਮ ਦੀ ਮਿੱਟੀ
ਆਪਣੀ ਰੂਹ ਦੀ
ਹੋਂਦ ਜਤਾਵਣ ਲਈ,
ਉਸੇ ਦਿਨ ਤੋਂ
ਤੇਰੇ ਪਿਆਰ ਦਾ ਪਾਣੀ
ਜਿਸਮ ਦੀ ਮਿੱਟੀ ਨਾਲ
ਗੰਧਲਿਆ, ਖਾਰਾ ਹੋਇਆ,
ਕੱਲਰ ਕਰ ਰਿਹਾ
ਮੇਰੀ ਰੂਹ ਦੀ ਧਰਤੀ,
ਤੇ ਜਿਹੜੇਂ ਰਾਹੀਂ
ਵਗਦੇ ਖੂਹ
ਸੁੱਚੇ ਪਿਆਰਾਂ ਦੇ
ਉਹਨਾਂ ਤੇ ਪਈ
ਮੇਰੀ ਜਿਸਮ ਦੀ ਮਿੱਟੀ
ਰੋੜ੍ਹੇ ਕੰਕਰ ਬਣਕੇ,
ਦੱਸ ਹੁਣ ਕਿੰਜ ਖਿੜਾਵਾਂ
ਮੈਂ ਫੁੱਲ ਰਿਸ਼ਤਿਆਂ ਦੇ?.......ਜਸਪ੍ਰੀਤ ਸਿਵੀਆਂ 24/08/2010
Tuesday, August 24, 2010
Sunday, August 22, 2010
ਇਕ ਖਤ
ਐ ਮੇਰੀ ਦੋਸਤ
ਤੂੰ ਗੁੱਸੇ ਨਾ ਹੋਵੀਂ
ਕਿ ਹੁਣ ਤੱਕ
ਖਤ ਨਹੀਂ ਪਾਇਆ,
ਤੈਨੂੰ ਤਾਂ ਪਤਾ ਨਾ
ਮੈਂ ਸੰਬੋਧਨੀ ਸ਼ਬਦ
ਬਿਨਾ ਕਦੇ
ਖਤ ਨਹੀਂ ਲਿਖਿਆ,
ਮੈਂ ਹੁਣ ਤੱਕ
ਇਹੀ ਸੋਚਦਾ ਰਿਹਾਂ
ਤੇਰੇ ਲਈ
ਕਿਹੜਾ ਸੰਬੋਧਨ ਲਿਖਾਂ
ਖਤ ਨੂੰ ਕਿਵੇਂ ਸ਼ੁਰੂ ਕਰਾਂ?
ਪਹਿਲਾਂ "ਰੰਮੀ" ਲਿਖਿਆ
ਫੇਰ ਆਪ ਹੀ ਕੱਟ ਦਿੱਤਾ,
ਇਹ ਤਾਂ
ਉਹਨਾਂ ਦਿਨਾਂ ਦਾ ਨਾਮ ਹੈ,
ਜਦੋਂ ਆਪਾਂ
ਸਾਰੀ ਦੁਨੀਆਂ ਤੋਂ ਚੋਰੀ
ਕੁਝ ਕੁ ਪਲਾਂ ਵਿਚ
ਕਈ ਕਈ ਵਰ੍ਹੇ
ਜਿਉਂ ਲੈਂਦੇ ਸੀ,
ਜਦੋਂ ਤੇਰੇ ਖੁੱਲ੍ਹੇ ਕੇਸਾਂ ਨਾਲ ਹੀ
ਮੇਰੇ ਲਈ ਸੂਰਜ
ਚੜ੍ਹਦਾ ਛਿਪਦਾ ਸੀ,
ਜਦੋਂ ਕਾਇਨਾਤ ਦੇ ਸਾਰੇ ਰੰਗ
ਘੁਲੇ ਹੁੰਦੇ ਸਨ
ਤੇਰੀ ਮੁਸਕਰਾਹਟ ਵਿਚ,
ਜਦੋਂ ਬਹਾਰਾਂ ਦਾ ਪਤਾ
ਪੁੱਛਦੀਆਂ ਸਨ ਪੌਣਾਂ ਤੇਰੇ ਕੋਲੋਂ,
ਜਦੋਂ ਫੁੱਲ ਤੇ ਖੁਸ਼ਬੂ ਨੂੰ
ਰਸ਼ਕ ਹੁੰਦਾ ਸੀ
ਸਾਡੀ ਗੂੜ੍ਹੀ ਸਾਂਝ ਉਤੇ,
ਇਕ ਲੰਮੇ ਸਫ਼ਰ ਬਾਦ
ਵਕਤ ਬੜਾ ਬਦਲ ਗਿਆ
ਹੁਣ ਤਾਂ ਕਈ ਕਈ ਵਰ੍ਹਿਆਂ 'ਚ ਵੀ
ਕੋਈ ਇਕ ਪਲ
ਚੋਰੀ ਕਰਨ ਦਾ ਮੌਕਾ ਨਈਂ ਮਿਲਦਾ,
ਅਚਾਨਕ ਕਿਸੇ ਮੋੜ ’ਤੇ
ਮਿਲੀਏ ਤਾਂ
ਬੇਗਾਨੀ ਜਿਹੀ ਨਜ਼ਰ ਨਾਲ ਤਕ
ਮਨੇ-ਮਨ ਮੁਸਕਰਾ ਹੀ,
ਖੁਸ਼ ਹੋਣਾਂ ਪੈਂਦਾ,
ਬੜਾ ਸੋਚ ਸੋਚ ਕੇ
ਮੈਂ "ਰੰਮੀ" ਹੀ ਲਿਖ ਦਿੱਤਾ,
ਸੱਚ ਤਾਂ ਇਹੋ ਹੈ ਨਾ,
ਭਾਵੇਂ ਤੂੰ ਸਮਝਾਇਆ ਸੀ
ਹੁਣ ਨੀਂ ਨਿਭਣਾ ਇਹ ਰਿਸ਼ਤਾ
ਨਾਮ ਬਦਲ ਲੈ ਇਸਦਾ
ਮੈਂ ਵੀ ਲੱਖ ਚਾਹਿਆ ਪਰ
ਮਹਿਬੂਬ ਨੂੰ ਦੋਸਤ ’ਚ
ਬਦਲਣਾਂ ਮੇਰੇ ਵੱਸ ਨਹੀਂ
ਬੱਸ ਏਨਾਂ ਹੀਂ,
ਹੋਰ ਕੁਝ ਨਹੀਂ
ਲਿਖਣ ਵਾਸਤੇ,
ਤੇਰੀਆਂ ਯਾਦਾਂ ਨਾਲ
ਜਿਉਣ ਦੀ ਆਸ ਵਿਚ
ਚੰਗਾ ’ਮੇਰੇ ਸਭ ਕੁਝ’.......ਜਸਪ੍ਰੀਤ ਸਿਵੀਆਂ 23/08/2010
ਤੂੰ ਗੁੱਸੇ ਨਾ ਹੋਵੀਂ
ਕਿ ਹੁਣ ਤੱਕ
ਖਤ ਨਹੀਂ ਪਾਇਆ,
ਤੈਨੂੰ ਤਾਂ ਪਤਾ ਨਾ
ਮੈਂ ਸੰਬੋਧਨੀ ਸ਼ਬਦ
ਬਿਨਾ ਕਦੇ
ਖਤ ਨਹੀਂ ਲਿਖਿਆ,
ਮੈਂ ਹੁਣ ਤੱਕ
ਇਹੀ ਸੋਚਦਾ ਰਿਹਾਂ
ਤੇਰੇ ਲਈ
ਕਿਹੜਾ ਸੰਬੋਧਨ ਲਿਖਾਂ
ਖਤ ਨੂੰ ਕਿਵੇਂ ਸ਼ੁਰੂ ਕਰਾਂ?
ਪਹਿਲਾਂ "ਰੰਮੀ" ਲਿਖਿਆ
ਫੇਰ ਆਪ ਹੀ ਕੱਟ ਦਿੱਤਾ,
ਇਹ ਤਾਂ
ਉਹਨਾਂ ਦਿਨਾਂ ਦਾ ਨਾਮ ਹੈ,
ਜਦੋਂ ਆਪਾਂ
ਸਾਰੀ ਦੁਨੀਆਂ ਤੋਂ ਚੋਰੀ
ਕੁਝ ਕੁ ਪਲਾਂ ਵਿਚ
ਕਈ ਕਈ ਵਰ੍ਹੇ
ਜਿਉਂ ਲੈਂਦੇ ਸੀ,
ਜਦੋਂ ਤੇਰੇ ਖੁੱਲ੍ਹੇ ਕੇਸਾਂ ਨਾਲ ਹੀ
ਮੇਰੇ ਲਈ ਸੂਰਜ
ਚੜ੍ਹਦਾ ਛਿਪਦਾ ਸੀ,
ਜਦੋਂ ਕਾਇਨਾਤ ਦੇ ਸਾਰੇ ਰੰਗ
ਘੁਲੇ ਹੁੰਦੇ ਸਨ
ਤੇਰੀ ਮੁਸਕਰਾਹਟ ਵਿਚ,
ਜਦੋਂ ਬਹਾਰਾਂ ਦਾ ਪਤਾ
ਪੁੱਛਦੀਆਂ ਸਨ ਪੌਣਾਂ ਤੇਰੇ ਕੋਲੋਂ,
ਜਦੋਂ ਫੁੱਲ ਤੇ ਖੁਸ਼ਬੂ ਨੂੰ
ਰਸ਼ਕ ਹੁੰਦਾ ਸੀ
ਸਾਡੀ ਗੂੜ੍ਹੀ ਸਾਂਝ ਉਤੇ,
ਇਕ ਲੰਮੇ ਸਫ਼ਰ ਬਾਦ
ਵਕਤ ਬੜਾ ਬਦਲ ਗਿਆ
ਹੁਣ ਤਾਂ ਕਈ ਕਈ ਵਰ੍ਹਿਆਂ 'ਚ ਵੀ
ਕੋਈ ਇਕ ਪਲ
ਚੋਰੀ ਕਰਨ ਦਾ ਮੌਕਾ ਨਈਂ ਮਿਲਦਾ,
ਅਚਾਨਕ ਕਿਸੇ ਮੋੜ ’ਤੇ
ਮਿਲੀਏ ਤਾਂ
ਬੇਗਾਨੀ ਜਿਹੀ ਨਜ਼ਰ ਨਾਲ ਤਕ
ਮਨੇ-ਮਨ ਮੁਸਕਰਾ ਹੀ,
ਖੁਸ਼ ਹੋਣਾਂ ਪੈਂਦਾ,
ਬੜਾ ਸੋਚ ਸੋਚ ਕੇ
ਮੈਂ "ਰੰਮੀ" ਹੀ ਲਿਖ ਦਿੱਤਾ,
ਸੱਚ ਤਾਂ ਇਹੋ ਹੈ ਨਾ,
ਭਾਵੇਂ ਤੂੰ ਸਮਝਾਇਆ ਸੀ
ਹੁਣ ਨੀਂ ਨਿਭਣਾ ਇਹ ਰਿਸ਼ਤਾ
ਨਾਮ ਬਦਲ ਲੈ ਇਸਦਾ
ਮੈਂ ਵੀ ਲੱਖ ਚਾਹਿਆ ਪਰ
ਮਹਿਬੂਬ ਨੂੰ ਦੋਸਤ ’ਚ
ਬਦਲਣਾਂ ਮੇਰੇ ਵੱਸ ਨਹੀਂ
ਬੱਸ ਏਨਾਂ ਹੀਂ,
ਹੋਰ ਕੁਝ ਨਹੀਂ
ਲਿਖਣ ਵਾਸਤੇ,
ਤੇਰੀਆਂ ਯਾਦਾਂ ਨਾਲ
ਜਿਉਣ ਦੀ ਆਸ ਵਿਚ
ਚੰਗਾ ’ਮੇਰੇ ਸਭ ਕੁਝ’.......ਜਸਪ੍ਰੀਤ ਸਿਵੀਆਂ 23/08/2010
Thursday, August 19, 2010
ਅਧੂਰੀ ਕਵਿਤਾ
ਅੱਜ ਤੜਕੇ
ਮੈ ਸੋਚਿਆ
ਪੂਰੀ ਕਰ ਲਵਾਂ
ਅਧੂਰੀ ਕਵਿਤਾ,
ਕਾਪੀ ਖੋਲ੍ਹ
ਬਹੁਤ ਉਲਝਿਆ
ਖਿਆਲਾਂ ਤੇ ਸ਼ਬਦਾਂ ਦਾ
ਕੋਈ ਮੇਲ ਨਾ ਬਣਿਆ|
ਫੇਰ ਮਾਂ ਦੀ ਆਵਾਜ਼
"ਪੁੱਤ ਨਹਾ ਲੈ ਹੁਣ
ਦਿਹਾੜੀ ਵੀ ਜਾਣਾ"
ਸੁਣ ਕੇ
ਕਾਪੀ ਖੁੱਲੀ ਛੱਡ
ਛੇਤੀ ਛੇਤੀ ਨਹਾ,
ਰੋਟੀ ਬੰਨ੍ਹ
ਸਾਇਕਲ ਦੇ ਡੰਡੇ 'ਤੇ,
ਹਰ ਰੋਜ਼ ਦੀ ਤਰ੍ਹਾਂ,
ਚੱਲ ਪਿਆ ਹਾਂ
ਕਿਸੇ ਸੇਠ ਦੀ
ਬਣ ਰਹੀ ਕੋਠੀ ਨੂੰ
ਮਿਸਤਰੀ ਨਾਲ,
ਕੋਠੀ ਦੀ ਨਿਉਂ ਭਰਦਿਆਂ
ਸਿਰ ਤੇ ਚੱਕੇ
ਗਾਰੇ ਦੇ ਭਰੇ ਬੱਠਲਾਂ ਨੂੰ
ਫੁੱਲਾਂ ਦੇ ਭਾਰ ਨਾਲ
ਤਸ਼ਬੀਹਾਂ ਦੇਣ ਦੀ ਕੋਸ਼ਿਸ਼ ਕਰਦਾਂ
ਪਰ ਹਰ ਵਾਰ ਖਿਆਲ
ਮੇਰੇ ਹੱਥੋਂ ਨਿਕਲ ਜਾਂਦਾ
ਜਿਵੇਂ ਰੁਮਾਂਟਿਕ ਕਵਿਤਾ
ਦੀ ਲੈਅ ਟੁੱਟ ਜਾਵੇ
ਯਥਾਰਥ ਨਾਲ ਟਕਰਾ ਕੇ
ਫੇਰ ਜਦੋਂ ਖਿਆਲ
ਪਕੜ 'ਚ ਆਉਣ ਲੱਗੇ
ਤਾਂ ਮਿਸਤਰੀ ਦੀ ਘੁਰਕੀ
ਨੇ ਖਿੰਡਾ ਦਿੱਤਾ ਸਭ ਕੁਝ
ਜਿਵੇਂ ਜ਼ਜਬੇ ਖਿੰਡ ਪੁੰਡ ਜਾਣ
ਪਿੰਗਲ ਅਰੂਜ਼ ਦੇ ਨਿਯਮਾਂ ਵਿਚ
ਸ਼ਾਮੀਂ ਅੱਟਣਾਂ ਭਰੇ
ਸੀਮਿੰਟ ਖਾਧੇ ਹੱਥ ਧੋਂਦਿਆਂ
ਜਖਮਾਂ ਤੇ ਮੱਲ੍ਹਮ ਲੱਗਣ ਵਰਗੇ
ਬਿੰਬ ਪ੍ਰਤੀਬਿੰਬ ਸਿਰਜਦਾਂ
ਪਰ ਹੱਥ
ਜਿਵੇ ਕੱਟੜ ਯਥਾਰਥਵਾਦੀ ਹੋਣ
ਮੱਚਦੇ ਹੀ ਰਹਿੰਦੇ ਹਨ
ਦਿਲ ਕਰਦਾ ਲਿਖਾਂ ਕੁਝ
ਉਬਲਦੇ ਹੋਏ ਲਾਵੇ ਵਰਗਾ
ਭੜਕਦੀ ਹੋਈ ਅੱਗ ਵਰਗਾ
ਬੱਸ ਭਟਕਦਾ ਰਹਿ ਜਾਣਾਂ
ਬੇਵੱਸੀ ਦੀ ਗੂੜ੍ਹੀ ਧੁੰਦ ਵਿਚ
ਅਧੂਰੀ ਰਹਿ ਜਾਂਦੀ ਹੈਂ ਕਵਿਤਾ
ਕਦੇ ਬਦਲੇ ਹੋਏ ਦਿਨਾਂ ’ਚ
ਜ਼ਰੂਰ ਲਿਖਾਂਗਾ ਇਹ ਕਵਿਤਾ
ਆਖਿਰ ਅਧੂਰੀ ਕਵਿਤਾ
ਨਾਲ ਤਾਂ ਜਿਉਂਇਆ ਨਹੀਂ ਜਾਂਦਾ...ਜਸਪ੍ਰੀਤ ਸਿਵੀਆਂ 19/08/2010
ਮੈ ਸੋਚਿਆ
ਪੂਰੀ ਕਰ ਲਵਾਂ
ਅਧੂਰੀ ਕਵਿਤਾ,
ਕਾਪੀ ਖੋਲ੍ਹ
ਬਹੁਤ ਉਲਝਿਆ
ਖਿਆਲਾਂ ਤੇ ਸ਼ਬਦਾਂ ਦਾ
ਕੋਈ ਮੇਲ ਨਾ ਬਣਿਆ|
ਫੇਰ ਮਾਂ ਦੀ ਆਵਾਜ਼
"ਪੁੱਤ ਨਹਾ ਲੈ ਹੁਣ
ਦਿਹਾੜੀ ਵੀ ਜਾਣਾ"
ਸੁਣ ਕੇ
ਕਾਪੀ ਖੁੱਲੀ ਛੱਡ
ਛੇਤੀ ਛੇਤੀ ਨਹਾ,
ਰੋਟੀ ਬੰਨ੍ਹ
ਸਾਇਕਲ ਦੇ ਡੰਡੇ 'ਤੇ,
ਹਰ ਰੋਜ਼ ਦੀ ਤਰ੍ਹਾਂ,
ਚੱਲ ਪਿਆ ਹਾਂ
ਕਿਸੇ ਸੇਠ ਦੀ
ਬਣ ਰਹੀ ਕੋਠੀ ਨੂੰ
ਮਿਸਤਰੀ ਨਾਲ,
ਕੋਠੀ ਦੀ ਨਿਉਂ ਭਰਦਿਆਂ
ਸਿਰ ਤੇ ਚੱਕੇ
ਗਾਰੇ ਦੇ ਭਰੇ ਬੱਠਲਾਂ ਨੂੰ
ਫੁੱਲਾਂ ਦੇ ਭਾਰ ਨਾਲ
ਤਸ਼ਬੀਹਾਂ ਦੇਣ ਦੀ ਕੋਸ਼ਿਸ਼ ਕਰਦਾਂ
ਪਰ ਹਰ ਵਾਰ ਖਿਆਲ
ਮੇਰੇ ਹੱਥੋਂ ਨਿਕਲ ਜਾਂਦਾ
ਜਿਵੇਂ ਰੁਮਾਂਟਿਕ ਕਵਿਤਾ
ਦੀ ਲੈਅ ਟੁੱਟ ਜਾਵੇ
ਯਥਾਰਥ ਨਾਲ ਟਕਰਾ ਕੇ
ਫੇਰ ਜਦੋਂ ਖਿਆਲ
ਪਕੜ 'ਚ ਆਉਣ ਲੱਗੇ
ਤਾਂ ਮਿਸਤਰੀ ਦੀ ਘੁਰਕੀ
ਨੇ ਖਿੰਡਾ ਦਿੱਤਾ ਸਭ ਕੁਝ
ਜਿਵੇਂ ਜ਼ਜਬੇ ਖਿੰਡ ਪੁੰਡ ਜਾਣ
ਪਿੰਗਲ ਅਰੂਜ਼ ਦੇ ਨਿਯਮਾਂ ਵਿਚ
ਸ਼ਾਮੀਂ ਅੱਟਣਾਂ ਭਰੇ
ਸੀਮਿੰਟ ਖਾਧੇ ਹੱਥ ਧੋਂਦਿਆਂ
ਜਖਮਾਂ ਤੇ ਮੱਲ੍ਹਮ ਲੱਗਣ ਵਰਗੇ
ਬਿੰਬ ਪ੍ਰਤੀਬਿੰਬ ਸਿਰਜਦਾਂ
ਪਰ ਹੱਥ
ਜਿਵੇ ਕੱਟੜ ਯਥਾਰਥਵਾਦੀ ਹੋਣ
ਮੱਚਦੇ ਹੀ ਰਹਿੰਦੇ ਹਨ
ਦਿਲ ਕਰਦਾ ਲਿਖਾਂ ਕੁਝ
ਉਬਲਦੇ ਹੋਏ ਲਾਵੇ ਵਰਗਾ
ਭੜਕਦੀ ਹੋਈ ਅੱਗ ਵਰਗਾ
ਬੱਸ ਭਟਕਦਾ ਰਹਿ ਜਾਣਾਂ
ਬੇਵੱਸੀ ਦੀ ਗੂੜ੍ਹੀ ਧੁੰਦ ਵਿਚ
ਅਧੂਰੀ ਰਹਿ ਜਾਂਦੀ ਹੈਂ ਕਵਿਤਾ
ਕਦੇ ਬਦਲੇ ਹੋਏ ਦਿਨਾਂ ’ਚ
ਜ਼ਰੂਰ ਲਿਖਾਂਗਾ ਇਹ ਕਵਿਤਾ
ਆਖਿਰ ਅਧੂਰੀ ਕਵਿਤਾ
ਨਾਲ ਤਾਂ ਜਿਉਂਇਆ ਨਹੀਂ ਜਾਂਦਾ...ਜਸਪ੍ਰੀਤ ਸਿਵੀਆਂ 19/08/2010
Saturday, August 14, 2010
ਸੂਹੇ ਰੰਗ
ਮੈਂ ਤਾਂ ਚਾਹੁੰਦਾ ਸਾਂ
ਤੈਨੂੰ ਲਿਖਾਂ,
ਸੂਹੇ ਰੰਗਾਂ ਦੀ ਚਮਕ ਬਾਰੇ
ਹਰੇ ਕਚੂਰ ਪੱਤਿਆਂ ਦੀ ਸਰਸਰਾਹਟ
ਵਗਦੇ ਪਾਣੀਆਂ ਦੀ ਸਰੋਦੀ ਕਲਕਲ
ਟਹਿਕਦੇ ਫੁੱਲਾਂ ਦੀ ਕਹਾਣੀ,
ਭਰ ਦੇਵਾਂ ਤੇਰੀ ਝੋਲੀ
ਖੁਸ਼ਬੋਆਂ ਲੱਦੀਆਂ ਪੌਣਾਂ ਨਾਲ|
ਪਰ ਉਦਾਸ ਮੌਸਮਾਂ ’ਚੋਂ ਲੰਘਦਿਆਂ
ਵਕਤ ਦੇ ਝੱਖੜ ਸਹਿੰਦਿਆਂ
ਸਾਡੇ ਰਿਸ਼ਤੇ ਉਤੇ ਛਾ ਗਈ ਹੈ
ਸਦੀਵੀ ਪਤਝੜ ਦੀ ਰੁੱਤ,
ਰੀਤ ਰਿਵਾਜਾਂ ਦੀ ਬਿਜਲੀ
ਕਹਿਰ ਬਣ ਡਿੱਗੀ ਹੈ
ਮੋਹ ਦੇ ਸਾਬਤ ਤਣੇ ’ਤੇ
ਹੁਣ ਤਾਂ ਝੱਖੜਾਂ ਦਾ ਝੰਬਿਆ
ਇਕ ਰੁੱਖ ਦਿਸਦਾ,
ਜੀਹਦੇ ਸੁੱਕੇ ਟਾਹਣਿਆਂ ਵਿਚੋਂ
ਹਰ ਪਲ ਮੁਹੱਬਤ ਦਾ ਲਹੂ ਸਿੰਮਦਾ
ਥੱਲੇ ਜੜ੍ਹਾਂ ’ਚ ਬਿਖਰੇ
ਯਾਦਾਂ ਦੇ ਪੀਲੇ ਪੱਤੇ
ਅੰਗਿਆਰਾਂ ਵਾਂਗ ਸਾੜਦੇ ਨੇ
ਪੈਰ ਮੇਰੇ|
ਮੈਂ ਤਾਂ ਚਾਹੁੰਦਾ ਸੀ
ਆਪਾਂ ਚਮਕਦੀ ਰਾਤ ਦੇਖੀਏ
ਕਦੇ ਚੰਨ ਦੀ ਛਾਂਵੇ ਬੈਠ ਪੂਰੀ ਰਾਤ
ਪਹੁ ਫੁੱਟਦੀ ਤੱਕੀਏ,
ਬੱਚਿਆਂ ਵਾਂਗੂ
ਤਾਰਿਆਂ ਦੀ ਲੱਪ ਭਰ ਖੇਡੀਏ
ਅਸਮਾਨੀ ਚਮਕਦੀ ਕੋਈ ਲੀਕ ਵੇਖ
ਝੱਟ ਮੰਗ ਲਈਏ ਖੁਸ਼ੀ ਕੁੱਲ ਜਹਾਨ ਦੀ
ਪਰ ਤਿਕੜੇ ਵਿਸ਼ਵਾਸ ਦੀਆਂ ਕਿਰਚਾਂ
ਖਾ ਗਈਆਂ ਨੇ ਚੰਨ ਦੀਆਂ ਠੰਡੀਆਂ ਰਿਸ਼ਮਾਂ
ਰਸਮਾਂ, ਬੰਧਨਾਂ ਦੀ ਕਾਲਖ ਹੇਠ ਦੱਬ ਗਏ
ਸਾਡੇ ਮੱਥੇ ਵਿਚ ਬਲਦੇ ਮੋਹ ਦੇ ਦੀਵੇ
ਇਕੱਲ ਦੀ ਇਸ ਕਾਲੀ ਬੋਲੀ ਰਾਤ ਵਿਚ,
ਨਾ ਹੁਣ ਕੋਈ ਤਾਰਾ ਲੱਭਦਾ,
ਨਾ ਕਿਸੇ ਆਸ ਦਾ ਜੁਗਨੂੰ ਹੀ ਜਗਦਾ|
ਮੈਂ ਤਾਂ ਚਾਹੁੰਦਾ ਸਾਂ...........ਜਸਪ੍ਰੀਤ ਸਿਵੀਆਂ 14/08/2010
ਤੈਨੂੰ ਲਿਖਾਂ,
ਸੂਹੇ ਰੰਗਾਂ ਦੀ ਚਮਕ ਬਾਰੇ
ਹਰੇ ਕਚੂਰ ਪੱਤਿਆਂ ਦੀ ਸਰਸਰਾਹਟ
ਵਗਦੇ ਪਾਣੀਆਂ ਦੀ ਸਰੋਦੀ ਕਲਕਲ
ਟਹਿਕਦੇ ਫੁੱਲਾਂ ਦੀ ਕਹਾਣੀ,
ਭਰ ਦੇਵਾਂ ਤੇਰੀ ਝੋਲੀ
ਖੁਸ਼ਬੋਆਂ ਲੱਦੀਆਂ ਪੌਣਾਂ ਨਾਲ|
ਪਰ ਉਦਾਸ ਮੌਸਮਾਂ ’ਚੋਂ ਲੰਘਦਿਆਂ
ਵਕਤ ਦੇ ਝੱਖੜ ਸਹਿੰਦਿਆਂ
ਸਾਡੇ ਰਿਸ਼ਤੇ ਉਤੇ ਛਾ ਗਈ ਹੈ
ਸਦੀਵੀ ਪਤਝੜ ਦੀ ਰੁੱਤ,
ਰੀਤ ਰਿਵਾਜਾਂ ਦੀ ਬਿਜਲੀ
ਕਹਿਰ ਬਣ ਡਿੱਗੀ ਹੈ
ਮੋਹ ਦੇ ਸਾਬਤ ਤਣੇ ’ਤੇ
ਹੁਣ ਤਾਂ ਝੱਖੜਾਂ ਦਾ ਝੰਬਿਆ
ਇਕ ਰੁੱਖ ਦਿਸਦਾ,
ਜੀਹਦੇ ਸੁੱਕੇ ਟਾਹਣਿਆਂ ਵਿਚੋਂ
ਹਰ ਪਲ ਮੁਹੱਬਤ ਦਾ ਲਹੂ ਸਿੰਮਦਾ
ਥੱਲੇ ਜੜ੍ਹਾਂ ’ਚ ਬਿਖਰੇ
ਯਾਦਾਂ ਦੇ ਪੀਲੇ ਪੱਤੇ
ਅੰਗਿਆਰਾਂ ਵਾਂਗ ਸਾੜਦੇ ਨੇ
ਪੈਰ ਮੇਰੇ|
ਮੈਂ ਤਾਂ ਚਾਹੁੰਦਾ ਸੀ
ਆਪਾਂ ਚਮਕਦੀ ਰਾਤ ਦੇਖੀਏ
ਕਦੇ ਚੰਨ ਦੀ ਛਾਂਵੇ ਬੈਠ ਪੂਰੀ ਰਾਤ
ਪਹੁ ਫੁੱਟਦੀ ਤੱਕੀਏ,
ਬੱਚਿਆਂ ਵਾਂਗੂ
ਤਾਰਿਆਂ ਦੀ ਲੱਪ ਭਰ ਖੇਡੀਏ
ਅਸਮਾਨੀ ਚਮਕਦੀ ਕੋਈ ਲੀਕ ਵੇਖ
ਝੱਟ ਮੰਗ ਲਈਏ ਖੁਸ਼ੀ ਕੁੱਲ ਜਹਾਨ ਦੀ
ਪਰ ਤਿਕੜੇ ਵਿਸ਼ਵਾਸ ਦੀਆਂ ਕਿਰਚਾਂ
ਖਾ ਗਈਆਂ ਨੇ ਚੰਨ ਦੀਆਂ ਠੰਡੀਆਂ ਰਿਸ਼ਮਾਂ
ਰਸਮਾਂ, ਬੰਧਨਾਂ ਦੀ ਕਾਲਖ ਹੇਠ ਦੱਬ ਗਏ
ਸਾਡੇ ਮੱਥੇ ਵਿਚ ਬਲਦੇ ਮੋਹ ਦੇ ਦੀਵੇ
ਇਕੱਲ ਦੀ ਇਸ ਕਾਲੀ ਬੋਲੀ ਰਾਤ ਵਿਚ,
ਨਾ ਹੁਣ ਕੋਈ ਤਾਰਾ ਲੱਭਦਾ,
ਨਾ ਕਿਸੇ ਆਸ ਦਾ ਜੁਗਨੂੰ ਹੀ ਜਗਦਾ|
ਮੈਂ ਤਾਂ ਚਾਹੁੰਦਾ ਸਾਂ...........ਜਸਪ੍ਰੀਤ ਸਿਵੀਆਂ 14/08/2010
Wednesday, August 11, 2010
ਵੋਟਾਂ
ਫੇਰ ਸਮਾਂ ਆ ਗਿਆ
ਸਾਡੀ ਮਿਹਨਤ ਲੁੱਟਣ ਵਾਲੇ
ਆਉਣਗੇ ਸਾਡੇ ਦਰਾਂ ’ਤੇ
ਚਿਹਰੇ ਤੇ ਨਿਰਮਾਣਤਾ ਸਜਾ ਕੇ
ਗਲਾਂ ਵਿਚ ਪੱਲੇ ਪਾ ਕੇ
ਕਦੇ ਨੀਲੀਆਂ ਪੱਗਾਂ ਬੰਨ ਕੇ
ਕਦੇ ਚਿੱਟੀਆਂ ਟੋਪੀਆਂ ਪਾ ਕੇ
ਤੇ ਕਦੇ ਲਾਲ ਝੰਡੇ ਲੈ ਕੇ|
ਕਹਿਣਗੇ ’ਸਾਡੀ ਕਾਮਯਾਬੀ ਤੁਹਾਡੀ ਕਾਮਯਾਬੀ ਹੈ’
ਸੱਠ ਸਾਲ ਹੋ ਗਏ ਨੇ ਸਾਨੂੰ ਕਾਮਯਾਬ ਹੁੰਦਿਆਂ
ਹੱਡ ਭੰਨਵੀਂ ਮਿਹਨਤ ਨਾਲ ਵੀ ਰੋਟੀ ਨਰੀਂ ਜੁੜਦੀ,
ਜਵਾਨੀ ਗਾਲ ਕੇ ਲਈ ਡਿਗਰੀ ਦੀ ਔਕਾਤ
ਦਸ ਗ੍ਰਾਮ ਰੱਦੀ ਤੋਂ ਵੱਧ ਨਹੀਂ
ਸੱਚ ਬੋਲਣ ਜਾਂ ਜਿਉਂਦੇ ਰਹਿਣ ਵਿਚੋਂ ਇਕ ਚੁਨਣਾ ਜ਼ਰੂਰੀ,
ਇਹ ਹੈ ਸਾਡੀ ਕਾਮਯਾਬੀ|
ਇਹ ਵਾਰ ਵਾਰ ਆਉਂਦੇ ਤੇ ਜਾਂਦੇ ਨੇ
ਅਸੀਂ ਰਹਿ ਜਾਂਦੇ ਹਾਂ ਉਥੇ ਦੇ ਉਥੇ
ਲਾਰਿਆਂ ਦੀ ਅਫੀਮ ਚੱਟਦੇ
ਕਿਸਮਤ ਦੇ ਰੋਨੇ ਰੌਂਦੇ
ਕਰਮ-ਧਰਮ ਦੇ ਭਰਮਾਂ ਵਿਚ ਜਿਉਂਦੇ|
ਭਾਰਤ ਮਹਾਨ ਲੋਕਤੰਤਰ ਹੈ
ਤਾਂ ਹੀ ਤਾਂ ਸਾਨੂੰ ਹੱਕ ਹੈ, ਅਸੀਂ ਚੁਨੀਏ
ਲੂੰਬੜਾਂ, ਭੇੜੀਆਂ ਤੇ ਬਘਿਆੜਾਂ ਵਿਚੋਂ
ਕਿਸੇ ਨੂੰ ਸਾਡਾ ਮਾਸ ਨੋਚਣ ਲਈ
ਸਾਡੀ ਕਿਰਤ ਲੁੱਟਣ ਲਈ,
ਆਖਿਰ ਅਸੀਂ ਭਾਰਤ ਦੇ ਜ਼ਿੰਮੇਵਾਰ ਨਾਗਰਿਕ ਹਾਂ
ਅਸੀਂ ਕਿਹੜਾ ਦੇਸ਼ ਧ੍ਰੋਹੀ ਹਾਂ
ਜੋ ਰਾਜ ਪਲਟਾਉਣ ਦੀ ਗੱਲ ਕਰੀਏ
ਗਰੀਬਾਂ ਨੂੰ ਉਤੇ ਲਿਆਉਣ ਦੀ ਗੱਲ ਕਰੀਏ
ਅਸੀਂ ਤਾਂ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਾਂ.....ਜਸਪ੍ਰੀਤ ਸਿਵੀਆਂ 22/12/2009
ਸਾਡੀ ਮਿਹਨਤ ਲੁੱਟਣ ਵਾਲੇ
ਆਉਣਗੇ ਸਾਡੇ ਦਰਾਂ ’ਤੇ
ਚਿਹਰੇ ਤੇ ਨਿਰਮਾਣਤਾ ਸਜਾ ਕੇ
ਗਲਾਂ ਵਿਚ ਪੱਲੇ ਪਾ ਕੇ
ਕਦੇ ਨੀਲੀਆਂ ਪੱਗਾਂ ਬੰਨ ਕੇ
ਕਦੇ ਚਿੱਟੀਆਂ ਟੋਪੀਆਂ ਪਾ ਕੇ
ਤੇ ਕਦੇ ਲਾਲ ਝੰਡੇ ਲੈ ਕੇ|
ਕਹਿਣਗੇ ’ਸਾਡੀ ਕਾਮਯਾਬੀ ਤੁਹਾਡੀ ਕਾਮਯਾਬੀ ਹੈ’
ਸੱਠ ਸਾਲ ਹੋ ਗਏ ਨੇ ਸਾਨੂੰ ਕਾਮਯਾਬ ਹੁੰਦਿਆਂ
ਹੱਡ ਭੰਨਵੀਂ ਮਿਹਨਤ ਨਾਲ ਵੀ ਰੋਟੀ ਨਰੀਂ ਜੁੜਦੀ,
ਜਵਾਨੀ ਗਾਲ ਕੇ ਲਈ ਡਿਗਰੀ ਦੀ ਔਕਾਤ
ਦਸ ਗ੍ਰਾਮ ਰੱਦੀ ਤੋਂ ਵੱਧ ਨਹੀਂ
ਸੱਚ ਬੋਲਣ ਜਾਂ ਜਿਉਂਦੇ ਰਹਿਣ ਵਿਚੋਂ ਇਕ ਚੁਨਣਾ ਜ਼ਰੂਰੀ,
ਇਹ ਹੈ ਸਾਡੀ ਕਾਮਯਾਬੀ|
ਇਹ ਵਾਰ ਵਾਰ ਆਉਂਦੇ ਤੇ ਜਾਂਦੇ ਨੇ
ਅਸੀਂ ਰਹਿ ਜਾਂਦੇ ਹਾਂ ਉਥੇ ਦੇ ਉਥੇ
ਲਾਰਿਆਂ ਦੀ ਅਫੀਮ ਚੱਟਦੇ
ਕਿਸਮਤ ਦੇ ਰੋਨੇ ਰੌਂਦੇ
ਕਰਮ-ਧਰਮ ਦੇ ਭਰਮਾਂ ਵਿਚ ਜਿਉਂਦੇ|
ਭਾਰਤ ਮਹਾਨ ਲੋਕਤੰਤਰ ਹੈ
ਤਾਂ ਹੀ ਤਾਂ ਸਾਨੂੰ ਹੱਕ ਹੈ, ਅਸੀਂ ਚੁਨੀਏ
ਲੂੰਬੜਾਂ, ਭੇੜੀਆਂ ਤੇ ਬਘਿਆੜਾਂ ਵਿਚੋਂ
ਕਿਸੇ ਨੂੰ ਸਾਡਾ ਮਾਸ ਨੋਚਣ ਲਈ
ਸਾਡੀ ਕਿਰਤ ਲੁੱਟਣ ਲਈ,
ਆਖਿਰ ਅਸੀਂ ਭਾਰਤ ਦੇ ਜ਼ਿੰਮੇਵਾਰ ਨਾਗਰਿਕ ਹਾਂ
ਅਸੀਂ ਕਿਹੜਾ ਦੇਸ਼ ਧ੍ਰੋਹੀ ਹਾਂ
ਜੋ ਰਾਜ ਪਲਟਾਉਣ ਦੀ ਗੱਲ ਕਰੀਏ
ਗਰੀਬਾਂ ਨੂੰ ਉਤੇ ਲਿਆਉਣ ਦੀ ਗੱਲ ਕਰੀਏ
ਅਸੀਂ ਤਾਂ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਾਂ.....ਜਸਪ੍ਰੀਤ ਸਿਵੀਆਂ 22/12/2009
ਤੇਰੇ ਚਲੇ ਜਾਣ ਬਾਅਦ............
ਤੇਰੇ ਚਲੇ ਜਾਣ ਬਾਅਦ ਹੋਇਆ ਅਹਿਸਾਸ
ਕੀ ਸੀ ਅਰਥ ਮੇਰੇ ਲਈ ਤੇਰੇ ਹੋਣ ਦਾ,
ਦਿਲ ਭਰਿਆ, ਇਕੱਲਾ ਬੈਠਾ ਸੋਚ ਰਿਹਾਂ
ਹੌਂਸਲਾ ਪਏ ਨਾ ਤੇਰੇ ਤੋਂ ਬਗੈਰ ਰੋਣ ਦਾ,
ਤੇਰੇ ਨਾਲ ਗਾਹੀਆਂ ਅਣਜਾਣ ਰਾਹਵਾਂ ਬਹੁਤ
ਹੁਣ ਕੱਲਿਆਂ ਘਰੋਂ ਨਾ ਨਿੱਕਲ ਹੋਵੇ
ਡਰ ਰਹੇ ਦੁਨੀਆਂ ’ਚ ਖੋਣ ਦਾ,
ਤੇਰੇ ਨਾਲ ਹੋਇਆ ਫਾਸਲਾ, ਰੁੱਤਾਂ ਵੀ ਬਦਲੇ ਨੇ ਰੰਗ
ਜੇਠ ਹਾੜ ਵਾਂਗ ਜਾਪੇ ਮਹੀਨਾ ਸੌਣ ਦਾ,
ਤੈਨੂੰ ਕਦੇ ਕੁਝ ਦੇ ਸਕਿਆ ਨਾ
ਤਾਂ ਵੀ ਤੇਰੀਆਂ ਹੀ ਯਾਦਾਂ ਬਣੀਆਂ
ਆਸਰਾ ’ਪ੍ਰੀਤ’ ਦੇ ਜਿਊਣ ਦਾ..........ਜਸਪ੍ਰੀਤ ਸਿਵੀਆਂ 16/01/2010
ਕੀ ਸੀ ਅਰਥ ਮੇਰੇ ਲਈ ਤੇਰੇ ਹੋਣ ਦਾ,
ਦਿਲ ਭਰਿਆ, ਇਕੱਲਾ ਬੈਠਾ ਸੋਚ ਰਿਹਾਂ
ਹੌਂਸਲਾ ਪਏ ਨਾ ਤੇਰੇ ਤੋਂ ਬਗੈਰ ਰੋਣ ਦਾ,
ਤੇਰੇ ਨਾਲ ਗਾਹੀਆਂ ਅਣਜਾਣ ਰਾਹਵਾਂ ਬਹੁਤ
ਹੁਣ ਕੱਲਿਆਂ ਘਰੋਂ ਨਾ ਨਿੱਕਲ ਹੋਵੇ
ਡਰ ਰਹੇ ਦੁਨੀਆਂ ’ਚ ਖੋਣ ਦਾ,
ਤੇਰੇ ਨਾਲ ਹੋਇਆ ਫਾਸਲਾ, ਰੁੱਤਾਂ ਵੀ ਬਦਲੇ ਨੇ ਰੰਗ
ਜੇਠ ਹਾੜ ਵਾਂਗ ਜਾਪੇ ਮਹੀਨਾ ਸੌਣ ਦਾ,
ਤੈਨੂੰ ਕਦੇ ਕੁਝ ਦੇ ਸਕਿਆ ਨਾ
ਤਾਂ ਵੀ ਤੇਰੀਆਂ ਹੀ ਯਾਦਾਂ ਬਣੀਆਂ
ਆਸਰਾ ’ਪ੍ਰੀਤ’ ਦੇ ਜਿਊਣ ਦਾ..........ਜਸਪ੍ਰੀਤ ਸਿਵੀਆਂ 16/01/2010
Subscribe to:
Comments (Atom)