ਜਦ ਅਸੀਂ ਬੱਚੇ ਸਾਂ
ਉਹ ਬਹੁਤ ਮੁਸਕਰਾਉਂਦੀ ਸੀ
ਸਾਰਾ ਦਿਨ
ਖੇਡਦੇ ਪੜ੍ਹਦੇ ਲੜਦੇ
ਲੰਘ ਜਾਂਦਾ
ਹੁਣ ਕਈ ਵਰ੍ਹਿਆਂ ਬਾਅਦ
ਮਿਲੀ ਉਹ ਕੁੜੀ
ਨੂਰ ਭਰਿਆਂ ਚਿਹਰਾ ਉਹ
ਸੀ ਹੁਣ ਪੀਲੀ ਭਾਅ ਮਾਰਦਾ
ਸ਼ਾਹ ਕਾਲੇ ਕੇਸਾਂ ਵਿਚ ਸਨ
ਕੁਝ ਚਾਂਦੀ ਰੰਗੀਆਂ ਲਿਟਾਂ,
ਮੈਂ ਪੁੱਛਿਆ
ਤੂੰ ਪਹਿਲਾਂ ਵਾਂਗ ਕਿਉਂ ਨਹੀਂ ਮੁਸਕਾਉਂਦੀ ?
ਚੁੱਪ-ਚਾਪ ਫੜ ਮੇਰਾ ਹੱਥ
ਉਹ ਲੈ ਗਈ ਮੈਨੂੰ
ਆਪਣੇ ਮਨ ਦੇ ਵਿਹੜੇ
ਕੰਬ ਗਿਆ ਵਜੂਦ ਮੇਰਾ
ਧੁਰ ਅੰਦਰ ਤੱਕ
ਮਨ ਦਾ ਵੇਹੜਾ ਨਾ
ਸੀ ਕੋਈ ਸਮਸ਼ਾਨ ਜਿਵੇਂ
ਚਾਰੇ ਪਾਸੇ ਅਰਮਾਨਾਂ ਦੀਆਂ ਲਾਸ਼ਾਂ
ਮੋਏ ਸੁਪਨਿਆਂ ਦੇ ਢੇਰ
ਹਰ ਕੋਨੇ ਵਿਚੋਂ ਉਠੀ ਹੋਵੇ
ਜਿਵੇਂ ਸਧਰਾਂ ਦੀ ਅਰਥੀ
ਟੁੱਟੀ ਖਿੰਡੀ ਹਰ ਇਕ ਸ਼ੈਅ
ਉਸਨੇ ਨਜ਼ਰ ਉਠਾ ਪੁੱਛਿਆ
ਤੂੰ ਹੀ ਦੱਸ
ਮਨ ਵਿਚ ਸਿਵੇ ਸਮਾ ਕੇ
ਕੋਈ ਕਿੰਜ ਮੁਸਕਾਵੇ.....................
Wednesday, November 18, 2009
Wednesday, October 21, 2009
ਧੂੜ .............
ਕੱਲ ਤੱਕ ਪੈਰਾਂ ਦੇ ਥੱਲੇ ਰੁਲਦੀ
ਜ਼ਿੰਦਗੀ ਲੱਭਦੀ ਧੂੜ
ਜਾਗ ਉਠੀ ਹੈ
ਪਾ ਕੇ ਹਵਾ ਦੀ ਛੋਹ
ਚੜ ਗਈ ਧਰਤੀ ਤੋਂ
ਅਸਮਾਨ ਤੱਕ
ਫੈਲ ਗਿਆ
ਧੂੜ ਦਾ ਆਪਣਾ ਸੰਸਾਰ
ਹਰ ਚੀਜ਼ ਨੂੰ ਮੱਲ ਲਿਆ
ਪਲਾਂ ਵਿਚ
ਬੰਦ ਹੋ ਗਈਆਂ
ਘੂਰਦੀਆਂ ਅੱਖਾਂ
ਉਹਦਾ ਸਾਮ੍ਹਣਾ ਕਰਨ ਦੇ
ਡਰ ਨਾਲ
ਅਜੇ ਸਮਾਂ ਲੱਗੇਗਾ
ਪਰ ਤੂਫਾਨ ਬਣੇਗੀ ਹਵਾ
ਤੇ ਧੂੜ ਨੇ ਦੱਬ ਲੈਣਾ ਹੈ
ਹਰ ਲਿਤਾੜਣ ਵਾਲੇ ਪੈਰ ਨੂੰ................
ਜ਼ਿੰਦਗੀ ਲੱਭਦੀ ਧੂੜ
ਜਾਗ ਉਠੀ ਹੈ
ਪਾ ਕੇ ਹਵਾ ਦੀ ਛੋਹ
ਚੜ ਗਈ ਧਰਤੀ ਤੋਂ
ਅਸਮਾਨ ਤੱਕ
ਫੈਲ ਗਿਆ
ਧੂੜ ਦਾ ਆਪਣਾ ਸੰਸਾਰ
ਹਰ ਚੀਜ਼ ਨੂੰ ਮੱਲ ਲਿਆ
ਪਲਾਂ ਵਿਚ
ਬੰਦ ਹੋ ਗਈਆਂ
ਘੂਰਦੀਆਂ ਅੱਖਾਂ
ਉਹਦਾ ਸਾਮ੍ਹਣਾ ਕਰਨ ਦੇ
ਡਰ ਨਾਲ
ਅਜੇ ਸਮਾਂ ਲੱਗੇਗਾ
ਪਰ ਤੂਫਾਨ ਬਣੇਗੀ ਹਵਾ
ਤੇ ਧੂੜ ਨੇ ਦੱਬ ਲੈਣਾ ਹੈ
ਹਰ ਲਿਤਾੜਣ ਵਾਲੇ ਪੈਰ ਨੂੰ................
ਸਫ਼ਰ.....................
ਕੀ ਭਰੋਸਾ ਹੈ ਜ਼ਿੰਦਗਾਨੀ ਦਾ
ਕਦ ਕੋਈ ਆਉਂਦਾ ਸਾਹ ਰੁਕ ਜਾਏਗਾ
ਬਿਆਨ ਕਿਵੇਂ ਕਰਾਂ ਸਫ਼ਰ ਬੁਲਬੁਲੇ ਦਾ
ਹੱਸੇਗਾ ਜ਼ਰਾ ਤੇ ਮਰ ਜਾਏਗਾ
ਹੈ ਸ਼ੀਸ਼ਾ ਤਾਂ ਗਲ ਜਾਏਗਾ ਅੱਗ ਵਿਚ
ਹੈ ਸੋਨਾ ਤਾਂ ਤਪ ਕੇ ਨਿਖਰ ਜਾਏਗਾ
ਤੇਰੇ ਹਾਦਸਿਆਂ ਦੇ ਇਸ ਸ਼ਹਿਰ ਵਿਚ
ਮੇਰਾ ਪਿੰਡ ਆਇਆ ਤਾਂ ਡਰ ਜਾਏਗਾ
ਸਮੇਂ ਦਾ ਅਕਸ ਹੈ ਪਾਰਦਰਸ਼ੀ ਬੜਾ
ਪਤਾ ਨਾ ਚੱਲੇਗਾ, ਗੁਜ਼ਰ ਜਾਏਗਾ
ਉਹ ਕੋਈ ਰਸਤਾ ਹੈ ਤਾਂ ਜਾਏਗਾ ਦੂਰ ਤੱਕ
ਹੈ ਕੋਈ ਟੁਕੜਾ ਜ਼ਮੀਂ ਦਾ ਤਾਂ ਕਿਸੇ ਚੌਂਕ ’ਚ ਬਦਲ ਜਾਏਗਾ..............
ਕਦ ਕੋਈ ਆਉਂਦਾ ਸਾਹ ਰੁਕ ਜਾਏਗਾ
ਬਿਆਨ ਕਿਵੇਂ ਕਰਾਂ ਸਫ਼ਰ ਬੁਲਬੁਲੇ ਦਾ
ਹੱਸੇਗਾ ਜ਼ਰਾ ਤੇ ਮਰ ਜਾਏਗਾ
ਹੈ ਸ਼ੀਸ਼ਾ ਤਾਂ ਗਲ ਜਾਏਗਾ ਅੱਗ ਵਿਚ
ਹੈ ਸੋਨਾ ਤਾਂ ਤਪ ਕੇ ਨਿਖਰ ਜਾਏਗਾ
ਤੇਰੇ ਹਾਦਸਿਆਂ ਦੇ ਇਸ ਸ਼ਹਿਰ ਵਿਚ
ਮੇਰਾ ਪਿੰਡ ਆਇਆ ਤਾਂ ਡਰ ਜਾਏਗਾ
ਸਮੇਂ ਦਾ ਅਕਸ ਹੈ ਪਾਰਦਰਸ਼ੀ ਬੜਾ
ਪਤਾ ਨਾ ਚੱਲੇਗਾ, ਗੁਜ਼ਰ ਜਾਏਗਾ
ਉਹ ਕੋਈ ਰਸਤਾ ਹੈ ਤਾਂ ਜਾਏਗਾ ਦੂਰ ਤੱਕ
ਹੈ ਕੋਈ ਟੁਕੜਾ ਜ਼ਮੀਂ ਦਾ ਤਾਂ ਕਿਸੇ ਚੌਂਕ ’ਚ ਬਦਲ ਜਾਏਗਾ..............
ਸ਼ਾਇਦ ਉਹ ਪਰਤ ਆਵੇ........
ਰਾਹਵਾ ਤੇ ਨਜ਼ਰ ਵਿਛਾ ਰੱਖ
ਬੁੱਲ੍ਹਾਂ ਤੇ ਆਪਣੇ ਦੁਆ ਰੱਖ
ਅਹਿਸਾਸਾਂ ਦੀ ਅੱਗ
ਦਿਲ ਵਿਚ ਜਲਾ ਰੱਖ
ਸ਼ਾਇਦ ਉਹ ਪਰਤ ਆਵੇ.........
ਤਨਹਾਈਆਂ ਦੇ ਏਸ ਮੌਸਮ ਵਿਚ
ਪਰਛਾਵਿਆਂ ਦੀ ਹਕੂਮਤ ਹੈ,
ਯਾਦਾਂ ਦੇ ਚਾਨਣ ਨੂੰ
ਤੂੰ ਸੀਨੇ ਲਾ ਰੱਖ
ਸ਼ਾਇਦ ਉਹ ਪਰਤ ਆਵੇ.......
ਗਮਾਂ ਦੇ ਪਰਛਾਵਿਆਂ ਤੋਂ
ਚਿਹਰਾ ਬਚਾ ਕੇ ਰੱਖ,
ਹੰਝੂ ਇਕ ਵੀ ਡਿੱਗੇ ਨਾ
ਗਮ ਉਹਦੀ ਅਮਾਨਤ
ਤੂੰ ਪਲਕਾਂ ਉਤੇ ਸਜਾ ਰੱਖ
ਸ਼ਾਇਦ ਉਹ ਪਰਤ ਆਵੇ............
ਬੁੱਲ੍ਹਾਂ ਤੇ ਆਪਣੇ ਦੁਆ ਰੱਖ
ਅਹਿਸਾਸਾਂ ਦੀ ਅੱਗ
ਦਿਲ ਵਿਚ ਜਲਾ ਰੱਖ
ਸ਼ਾਇਦ ਉਹ ਪਰਤ ਆਵੇ.........
ਤਨਹਾਈਆਂ ਦੇ ਏਸ ਮੌਸਮ ਵਿਚ
ਪਰਛਾਵਿਆਂ ਦੀ ਹਕੂਮਤ ਹੈ,
ਯਾਦਾਂ ਦੇ ਚਾਨਣ ਨੂੰ
ਤੂੰ ਸੀਨੇ ਲਾ ਰੱਖ
ਸ਼ਾਇਦ ਉਹ ਪਰਤ ਆਵੇ.......
ਗਮਾਂ ਦੇ ਪਰਛਾਵਿਆਂ ਤੋਂ
ਚਿਹਰਾ ਬਚਾ ਕੇ ਰੱਖ,
ਹੰਝੂ ਇਕ ਵੀ ਡਿੱਗੇ ਨਾ
ਗਮ ਉਹਦੀ ਅਮਾਨਤ
ਤੂੰ ਪਲਕਾਂ ਉਤੇ ਸਜਾ ਰੱਖ
ਸ਼ਾਇਦ ਉਹ ਪਰਤ ਆਵੇ............
ਜ਼ਿੰਦਗੀ.....................
ਜ਼ਿੰਦਗੀ
ਇਕ ਖੂਬਸੂਰਤ ਰਾਹ
ਨਾ ਜਿਸਦੇ ਆਦਿ ਦਾ ਪਤਾ ਨਾ ਅੰਤ ਦਾ |
ਇਸ ਰਾਹ ਤੇ ਸਫਰ ਕਰਦੇ
ਅਣਗਿਣਤ ਲੋਕ ਤੇ
ਰਾਹ ਦਾ ਹਰ ਨਿਸ਼ਾਨ
ਸਮੇਂ ਦੀ ਧੂੜ ਵਿਚ ਮਿਟਦਾ ਹੋਇਆ ਵੀ
ਕਹਾਣੀ ਦੱਸਦਾ ਹੈ ਲੋਕਾਂ ਦੀ
ਜੋ ਜਾ ਚੁਕੇ ਹਨ |
ਤੇ ਇਹੀ ਰਾਹ ਕਲ ਨੂੰ
ਤੇਰੀ ਮੇਰੀ ਤੇ ਹੋਰਨਾਂ ਦੀ
ਕਹਾਣੀ ਸੁਣਾਏਗਾ|
ਤੇ ਫਿਰ ਅਗਲੇ ਦਿਨ ਹੋਰ ਰਾਹੀਆਂ ਦੀ |
ਬੱਸ ਐਸੇ ਕੰਮਾਂ ਨੂੰ ਦੇ ਅੰਜਾਮ ਤੂੰ
ਕਿ ਤੇਰਾ ਨਾਂ ਵੀ ਆ ਸਕੇ
ਇਸ ਰਾਹ ਦੇ ਮੀਲ ਪੱਥਰਾਂ ’ਤੇ
ਕਿ ਤੇਰਾ ਸਫਰ ਮੁੱਕਣ ਤੇ ਵੀ
ਚਲਦੀ ਰਹੇ ਕਹਾਣੀ ਤੇਰੀ.........
ਇਕ ਖੂਬਸੂਰਤ ਰਾਹ
ਨਾ ਜਿਸਦੇ ਆਦਿ ਦਾ ਪਤਾ ਨਾ ਅੰਤ ਦਾ |
ਇਸ ਰਾਹ ਤੇ ਸਫਰ ਕਰਦੇ
ਅਣਗਿਣਤ ਲੋਕ ਤੇ
ਰਾਹ ਦਾ ਹਰ ਨਿਸ਼ਾਨ
ਸਮੇਂ ਦੀ ਧੂੜ ਵਿਚ ਮਿਟਦਾ ਹੋਇਆ ਵੀ
ਕਹਾਣੀ ਦੱਸਦਾ ਹੈ ਲੋਕਾਂ ਦੀ
ਜੋ ਜਾ ਚੁਕੇ ਹਨ |
ਤੇ ਇਹੀ ਰਾਹ ਕਲ ਨੂੰ
ਤੇਰੀ ਮੇਰੀ ਤੇ ਹੋਰਨਾਂ ਦੀ
ਕਹਾਣੀ ਸੁਣਾਏਗਾ|
ਤੇ ਫਿਰ ਅਗਲੇ ਦਿਨ ਹੋਰ ਰਾਹੀਆਂ ਦੀ |
ਬੱਸ ਐਸੇ ਕੰਮਾਂ ਨੂੰ ਦੇ ਅੰਜਾਮ ਤੂੰ
ਕਿ ਤੇਰਾ ਨਾਂ ਵੀ ਆ ਸਕੇ
ਇਸ ਰਾਹ ਦੇ ਮੀਲ ਪੱਥਰਾਂ ’ਤੇ
ਕਿ ਤੇਰਾ ਸਫਰ ਮੁੱਕਣ ਤੇ ਵੀ
ਚਲਦੀ ਰਹੇ ਕਹਾਣੀ ਤੇਰੀ.........
ਮੈਂ ਤੈਨੂੰ ਮੁਖਾਤਿਬ ਹੋ ਕੇ........
ਮੈਂ ਤੈਨੂੰ ਮੁਖਾਤਿਬ ਹੋ ਕੇ
ਕਵਿਤਾ ਲਿਖਣੀ ਚਾਹੁੰਦਾ ਸਾਂ
ਪਰ ਤੈਥੋਂ ਪਹਿਲਾਂ
ਜ਼ਿੰਦਗੀ ਨੂੰ ਮੁਖਾਤਿਬ ਹੋਣਾ ਪਿਆ ਹੈ|
ਜ਼ਿੰਦਗੀ ਜੋ ਕਿਸੇ ਕਵਿਤਾ ਵਰਗੀ ਨਹੀਂ ਹੁੰਦੀ
ਕਿ ਪਹੁ-ਫੁਟਾਲੇ ਤੋਂ ਪਹਿਲਾਂ ਉਠ ਕੇ
ਇਕੱਲ ਵਿਚ ਬੈਠ ਕੇ ਲਿਖੀ ਜਾਵੇ,
ਬੜੇ ਸਹਿਜ ਭਾਅ
ਪੜ੍ਹੀ ਜਾਵੇ ਕਿਸੇ ਸਟੇਜ ’ਤੇ
ਨਾ ਹੀ ਕਿਸੇ ਮਹਿਬੂਬ ਦੇ ਨਾਂ ਵਰਗੀ
ਕਿ ਮੂੰਹੋਂ ਨਿਕਲਦਿਆਂ ਬੁੱਲ੍ਹ ਸੁੱਚੇ ਹੋ ਜਾਣ|
ਜ਼ਿੰਦਗੀ ਤਾਂ ਮਾਰੂਥਲ ਵਿਚ
ਸਿਖਰ ਦੁਪਹਿਰੇ ਪੈਂਦੇ
ਪਾਣੀ ਦੇ ਭੁਲੇਖੇ ਵਾਂਗ ਹੈ,
ਜਾਂ ਕਿਸੇ ਗਰੀਬੜੇ ਬੰਦੇ ਦੀ
ਸ਼ਰਾਬੀ ਹੋ ਕੇ ਮਾਰੀ ਸ਼ੇਖੀ ਵਰਗੀ|
ਤੇ ਇਸ ਨੂੰ ਜਿਉਂਦਿਆਂ
ਧੁੰਧਲਾ ਪੈ ਜਾਂਦਾ
ਮੇਰੇ ਨੈਣਾਂ ਵਿਚਲਾ ਤੇਰਾ ਅਕਸ
ਭਰ ਜਾਂਦੀ ਹੈ ਉਹਨਾਂ ਵਿਚ ਬੇਰੁਜ਼ਗਾਰੀ ਦੀ ਧੂੜ
ਪਲਕਾਂ ਹੋ ਜਾਂਦੀਆਂ ਨੇ ਭਾਰੀ
ਬੇਵਸੀ ਦੇ ਬੋਝ ਨਾਲ,
ਤੂੰ ਲਹਿ ਜਾਂਦੀ ਹੈ
ਦਿਲ ਦੇ ਹਨੇਰੇ ਕੋਨੇ ਵਿਚ
ਜਿੱਥੇ ਬਚਪਨ ਦੇ ਕਤਲ ਹੋਏ ਅਰਮਾਨ ਨੇ
ਬਾਪੂ ਦੇ ਟੁੱਟੇ ਸੁਪਨੇ ਨੇ
ਮਾਂ ਤੇ ਭੈਣਾਂ ਦੇ ਮੋਏ ਚਾਅ ਨੇ|
ਐਸੀ ਜ਼ਿੰਦਗੀ ਨੂੰ ਮੁਖਾਤਿਬ ਹੁੰਦਿਆਂ
ਸ਼ਾਇਦ ਮੈਂ ਲਿਖ ਨਾ ਸਕਾਂ ਉਹ ਕਵਿਤਾ
ਪਰ ਤੂੰ ਚੇਤੇ ਰੱਖੀਂ
ਮੈਂ ਤੈਨੂੰ ਮੁਖਾਤਿਬ ਹੋ ਕੇ
ਕਵਿਤਾ ਲਿਖਣੀ ਚਾਹੁੰਦਾ ਸਾਂ......... ਜਸਪ੍ਰੀਤ ਸਿਵੀਆਂ
ਕਵਿਤਾ ਲਿਖਣੀ ਚਾਹੁੰਦਾ ਸਾਂ
ਪਰ ਤੈਥੋਂ ਪਹਿਲਾਂ
ਜ਼ਿੰਦਗੀ ਨੂੰ ਮੁਖਾਤਿਬ ਹੋਣਾ ਪਿਆ ਹੈ|
ਜ਼ਿੰਦਗੀ ਜੋ ਕਿਸੇ ਕਵਿਤਾ ਵਰਗੀ ਨਹੀਂ ਹੁੰਦੀ
ਕਿ ਪਹੁ-ਫੁਟਾਲੇ ਤੋਂ ਪਹਿਲਾਂ ਉਠ ਕੇ
ਇਕੱਲ ਵਿਚ ਬੈਠ ਕੇ ਲਿਖੀ ਜਾਵੇ,
ਬੜੇ ਸਹਿਜ ਭਾਅ
ਪੜ੍ਹੀ ਜਾਵੇ ਕਿਸੇ ਸਟੇਜ ’ਤੇ
ਨਾ ਹੀ ਕਿਸੇ ਮਹਿਬੂਬ ਦੇ ਨਾਂ ਵਰਗੀ
ਕਿ ਮੂੰਹੋਂ ਨਿਕਲਦਿਆਂ ਬੁੱਲ੍ਹ ਸੁੱਚੇ ਹੋ ਜਾਣ|
ਜ਼ਿੰਦਗੀ ਤਾਂ ਮਾਰੂਥਲ ਵਿਚ
ਸਿਖਰ ਦੁਪਹਿਰੇ ਪੈਂਦੇ
ਪਾਣੀ ਦੇ ਭੁਲੇਖੇ ਵਾਂਗ ਹੈ,
ਜਾਂ ਕਿਸੇ ਗਰੀਬੜੇ ਬੰਦੇ ਦੀ
ਸ਼ਰਾਬੀ ਹੋ ਕੇ ਮਾਰੀ ਸ਼ੇਖੀ ਵਰਗੀ|
ਤੇ ਇਸ ਨੂੰ ਜਿਉਂਦਿਆਂ
ਧੁੰਧਲਾ ਪੈ ਜਾਂਦਾ
ਮੇਰੇ ਨੈਣਾਂ ਵਿਚਲਾ ਤੇਰਾ ਅਕਸ
ਭਰ ਜਾਂਦੀ ਹੈ ਉਹਨਾਂ ਵਿਚ ਬੇਰੁਜ਼ਗਾਰੀ ਦੀ ਧੂੜ
ਪਲਕਾਂ ਹੋ ਜਾਂਦੀਆਂ ਨੇ ਭਾਰੀ
ਬੇਵਸੀ ਦੇ ਬੋਝ ਨਾਲ,
ਤੂੰ ਲਹਿ ਜਾਂਦੀ ਹੈ
ਦਿਲ ਦੇ ਹਨੇਰੇ ਕੋਨੇ ਵਿਚ
ਜਿੱਥੇ ਬਚਪਨ ਦੇ ਕਤਲ ਹੋਏ ਅਰਮਾਨ ਨੇ
ਬਾਪੂ ਦੇ ਟੁੱਟੇ ਸੁਪਨੇ ਨੇ
ਮਾਂ ਤੇ ਭੈਣਾਂ ਦੇ ਮੋਏ ਚਾਅ ਨੇ|
ਐਸੀ ਜ਼ਿੰਦਗੀ ਨੂੰ ਮੁਖਾਤਿਬ ਹੁੰਦਿਆਂ
ਸ਼ਾਇਦ ਮੈਂ ਲਿਖ ਨਾ ਸਕਾਂ ਉਹ ਕਵਿਤਾ
ਪਰ ਤੂੰ ਚੇਤੇ ਰੱਖੀਂ
ਮੈਂ ਤੈਨੂੰ ਮੁਖਾਤਿਬ ਹੋ ਕੇ
ਕਵਿਤਾ ਲਿਖਣੀ ਚਾਹੁੰਦਾ ਸਾਂ......... ਜਸਪ੍ਰੀਤ ਸਿਵੀਆਂ
Subscribe to:
Comments (Atom)