Tuesday, July 27, 2010

ਐਨੀ ਉਦਾਸ ਸ਼ਾਮ

ਐਨੀ ਉਦਾਸ ਸ਼ਾਮ ਨਾ ਸੀ ਦੇਖੀ ਕਦੇ
ਸੂਰਜ ਦੇ ਨਾਲ ਹੀ ਡੁੱਬ ਚੱਲਿਆ ਦਿਲ ਮੇਰਾ,

ਹਰ ਰੋਜ਼ ਕਤਲ ਹੁੰਦਾ ਹਾਂ ਤੇਰੀ ਯਾਦ ਹੱਥੋਂ
ਤੈਨੂੰ ਭੁੱਲਣ ਦਾ ਤਾਂ ਵੀ ਨਾ ਦਿਲ ਕਰੇ ਜੇਰਾ,

ਤੇਰੇ ਪੱਲੇ ਨਾਲ ਛੋਹ ਕੇ ਪੌਣਾਂ ਰੁਮਕਦੀਆਂ
ਮੇਰੀ ਤਾਂ ਝੋਲੀ ਵਿਚ ਬਸ ਠੰਡਾ ਸੀਤ ਨੇਰ੍ਹਾ,

ਰਾਹਾਂ ਦੀ ਧੂੜ ਬਣ ਛੋਹਾਂ ਤੇਰੇ ਪੈਰਾਂ ਨੂੰ
ਕਾਸ਼ ਐਨਾ ਉਚਾ ਹੋ ਜਾਏ ਮੁਕਾਮ ਮੇਰਾ,

ਸੰਦਲੀ ਪੌਣਾਂ, ਮਸਤ ਘਟਾਵਾਂ ਸਾਵਣ ਦੀਆਂ
ਦਿਲ ਮੇਰੇ ਨੂੰ ਕੀ ਦੱਸਾਂ ਮੈਂ ਸਿਰਨਾਵਾਂ ਤੇਰਾ,

ਜਿਉਂ ਦਿਨ ਤੇ ਰਾਤ, ਜਿਉਂ ਫੁੱਲ ਤੇ ਖੁਸ਼ਬੂ
ਹੋ ਜਾਵੇ ਰਿਸ਼ਤਾ ਐਸਾ ਤੇਰਾ ਤੇ ਮੇਰਾ, ......ਜਸਪ੍ਰੀਤ ਸਿਵੀਆਂ 27/07/2010

1 comment:

  1. ਤੇਰਾ ਬਲਾਗ ਤਾਂ ਸੋਹਣਾ ਬਈ,ਗਜ਼ਲਾਂ ਠੀਕ ਠੀਕ ਨੇ,ਨਜ਼ਮਾਂ ਸੋਹਣੀਆਂ ਨੇ!!!!!!

    ReplyDelete