Wednesday, August 11, 2010

ਤੇਰੇ ਚਲੇ ਜਾਣ ਬਾਅਦ............

ਤੇਰੇ ਚਲੇ ਜਾਣ ਬਾਅਦ ਹੋਇਆ ਅਹਿਸਾਸ
ਕੀ ਸੀ ਅਰਥ ਮੇਰੇ ਲਈ ਤੇਰੇ ਹੋਣ ਦਾ,
ਦਿਲ ਭਰਿਆ, ਇਕੱਲਾ ਬੈਠਾ ਸੋਚ ਰਿਹਾਂ
ਹੌਂਸਲਾ ਪਏ ਨਾ ਤੇਰੇ ਤੋਂ ਬਗੈਰ ਰੋਣ ਦਾ,
ਤੇਰੇ ਨਾਲ ਗਾਹੀਆਂ ਅਣਜਾਣ ਰਾਹਵਾਂ ਬਹੁਤ
ਹੁਣ ਕੱਲਿਆਂ ਘਰੋਂ ਨਾ ਨਿੱਕਲ ਹੋਵੇ
ਡਰ ਰਹੇ ਦੁਨੀਆਂ ’ਚ ਖੋਣ ਦਾ,
ਤੇਰੇ ਨਾਲ ਹੋਇਆ ਫਾਸਲਾ, ਰੁੱਤਾਂ ਵੀ ਬਦਲੇ ਨੇ ਰੰਗ
ਜੇਠ ਹਾੜ ਵਾਂਗ ਜਾਪੇ ਮਹੀਨਾ ਸੌਣ ਦਾ,
ਤੈਨੂੰ ਕਦੇ ਕੁਝ ਦੇ ਸਕਿਆ ਨਾ
ਤਾਂ ਵੀ ਤੇਰੀਆਂ ਹੀ ਯਾਦਾਂ ਬਣੀਆਂ
ਆਸਰਾ ’ਪ੍ਰੀਤ’ ਦੇ ਜਿਊਣ ਦਾ..........ਜਸਪ੍ਰੀਤ ਸਿਵੀਆਂ 16/01/2010

No comments:

Post a Comment