ਤੁਸਾਂ ਦਾ ਕੋਈ ਦੋਸ਼ ਨਹੀਂ
ਰੋਹੀ ਦੀ ਕਿੱਕਰ
ਹੋਣ ਦਾ ਦਰਦ
ਤੁਸੀਂ ਕਿੰਜ ਜਾਣੋ
ਘਰਾਂ ਦੇ ਵਿਹੜਿਆਂ ’ਚ
ਝੂਮਦੇ ਨਿੰਮੋ |
ਜੇਠ, ਹਾੜ ਦੇ ਦੁਪਹਿਰੇ
ਧੁੱਪਾਂ ਨਾਲੋਂ ਵੀ ਵੱਧਕੇ
ਸਾੜਦੀਆ ਨੇ ਛਾਵਾਂ
ਜਦ
ਛਾਂ ਨੂੰ ਮਾਨਣ ਵਾਲਾ
ਕੋਈ ਨਹੀਂ ਹੁੰਦਾ |
ਪੈਣਾਂ ਦੇ ਝੱਖੜ ਸਹਿਕੇ
ਪਾਣੀ ਦੀ ਔੜ ਜਰਕੇ
ਮੈਂ ਫੌਤ ਨਹੀਂ ਹੁੰਦਾ
ਮੈਂ ਰੋਹੀ ਦੀ ਕਿੱਕਰ ਹਾਂ,
ਪਰ ਇਕੱਲਤਾ ਦੇ ਸੇਕ ’ਚ
ਸੜ ਜਾਣਾਂ ਅੰਤ ਨੂੰ
ਸੁੱਕੇ ਛੱਪੜ ’ਚ
ਤੜਪਦੀ ਮੱਛੀ ਵਾਂਗ |
ਕਿਉਂ ਮੇਰੇ ਹੀ ਲੇਖਾਂ ’ਚ ਹੈ
ਵਾਰ-ਵਾਰ
ਰੋਹੀ ਦੀ ਕਿੱਕਰ ਹੋਣਾ...? ਜਸਪ੍ਰੀਤ ਸਿਵੀਆਂ 11/11/2010
No comments:
Post a Comment