Wednesday, October 21, 2009

ਸਫ਼ਰ.....................

ਕੀ ਭਰੋਸਾ ਹੈ ਜ਼ਿੰਦਗਾਨੀ ਦਾ
ਕਦ ਕੋਈ ਆਉਂਦਾ ਸਾਹ ਰੁਕ ਜਾਏਗਾ
ਬਿਆਨ ਕਿਵੇਂ ਕਰਾਂ ਸਫ਼ਰ ਬੁਲਬੁਲੇ ਦਾ
ਹੱਸੇਗਾ ਜ਼ਰਾ ਤੇ ਮਰ ਜਾਏਗਾ
ਹੈ ਸ਼ੀਸ਼ਾ ਤਾਂ ਗਲ ਜਾਏਗਾ ਅੱਗ ਵਿਚ
ਹੈ ਸੋਨਾ ਤਾਂ ਤਪ ਕੇ ਨਿਖਰ ਜਾਏਗਾ
ਤੇਰੇ ਹਾਦਸਿਆਂ ਦੇ ਇਸ ਸ਼ਹਿਰ ਵਿਚ
ਮੇਰਾ ਪਿੰਡ ਆਇਆ ਤਾਂ ਡਰ ਜਾਏਗਾ
ਸਮੇਂ ਦਾ ਅਕਸ ਹੈ ਪਾਰਦਰਸ਼ੀ ਬੜਾ
ਪਤਾ ਨਾ ਚੱਲੇਗਾ, ਗੁਜ਼ਰ ਜਾਏਗਾ
ਉਹ ਕੋਈ ਰਸਤਾ ਹੈ ਤਾਂ ਜਾਏਗਾ ਦੂਰ ਤੱਕ
ਹੈ ਕੋਈ ਟੁਕੜਾ ਜ਼ਮੀਂ ਦਾ ਤਾਂ ਕਿਸੇ ਚੌਂਕ ’ਚ ਬਦਲ ਜਾਏਗਾ..............

No comments:

Post a Comment