Wednesday, October 21, 2009

ਸ਼ਾਇਦ ਉਹ ਪਰਤ ਆਵੇ........

ਰਾਹਵਾ ਤੇ ਨਜ਼ਰ ਵਿਛਾ ਰੱਖ
ਬੁੱਲ੍ਹਾਂ ਤੇ ਆਪਣੇ ਦੁਆ ਰੱਖ
ਅਹਿਸਾਸਾਂ ਦੀ ਅੱਗ
ਦਿਲ ਵਿਚ ਜਲਾ ਰੱਖ
ਸ਼ਾਇਦ ਉਹ ਪਰਤ ਆਵੇ.........
ਤਨਹਾਈਆਂ ਦੇ ਏਸ ਮੌਸਮ ਵਿਚ
ਪਰਛਾਵਿਆਂ ਦੀ ਹਕੂਮਤ ਹੈ,
ਯਾਦਾਂ ਦੇ ਚਾਨਣ ਨੂੰ
ਤੂੰ ਸੀਨੇ ਲਾ ਰੱਖ
ਸ਼ਾਇਦ ਉਹ ਪਰਤ ਆਵੇ.......
ਗਮਾਂ ਦੇ ਪਰਛਾਵਿਆਂ ਤੋਂ
ਚਿਹਰਾ ਬਚਾ ਕੇ ਰੱਖ,
ਹੰਝੂ ਇਕ ਵੀ ਡਿੱਗੇ ਨਾ
ਗਮ ਉਹਦੀ ਅਮਾਨਤ
ਤੂੰ ਪਲਕਾਂ ਉਤੇ ਸਜਾ ਰੱਖ
ਸ਼ਾਇਦ ਉਹ ਪਰਤ ਆਵੇ............

No comments:

Post a Comment